ਅੰਬਾਲਾ ਵਿੱਚ ਹੋਵੇਗਾ ਰਾਜ ਪੱਧਰੀ ਪ੍ਰੋਗਰਾਮ, ਮੁੱਖ ਮੰਤਰੀ ਹੋਣਗੇ ਮੁੱਖ ਮਹਿਮਾਨ
ਸ੍ਰੀ ਵਿਪੁਲ ਗੋਇਲ ਰਿਵਾੜੀ ਵਿੱਚ ਅਤੇ ਸ੍ਰੀ ਸ਼ਿਆਮ ਸਿੰਘ ਰਾਣਾ ਝੱਜਰ ਵਿੱਚ ਆਯੋਜਿਤ ਪ੍ਰੋਗਰਮਾ ਵਿੱਚ ਸ਼ਿਰਕਤ ਕਰਣਗੇ
ਚੰਡੀਗੜ੍ਹ ( ਜਸਟਿਸ ਨਿਊਜ਼ ) ਕੱਲ 28 ਜੁਲਾਈ ਨੂੰ ਮਨਾਏ ਜਾਣ ਵਾਲੇ ਤੀਜ ਮਹੋਤਸਵ ਦੇ ਕੁੱਝ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਵਾਲੇ ਮੁੱਖ ਮਹਿਮਾਨ ਦੇ ਰੁਝੇਵਿਆਂ ਦੇ ਚਲਦੇ ਬਦਲਾਅ ਕੀਤਾ ਗਿਆ ਹੈ।
ਇੱਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪਹਿਲਾਂ ਦੀ ਤਰ੍ਹਾ ਰਾਜ ਪੱਧਰੀ ਮੁੱਖ ਸਮਾਰੋਹ ਅੰਬਾਲਾ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਣਗੇ। ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵੀ ਮੌਜੂਦ ਰਹੇਗੀ।
ਇਸ ਤਰ੍ਹਾ, ਸੂਬੇ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਸਿਰਸਾ ਵਿੱਚ ਆਯੋਜਿਤ ਸਮਾਰੋਹ ਵਿੱਚ ਸ਼ਾਮਿਲ ਹੋਣਗੇ, ਜਦੋਂ ਕਿ ਮਾਲ ਮੰਤਰੀ ਸ੍ਰੀ ਵਿਪੁਲ ਗੋਇਲ ਰਿਵਾੜੀ ਵਿੱਚ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਫਤਿਹਾਬਾਦ ਵਿੱਚ, ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਝੱਜਰ ਵਿੱਚ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਸੋਨੀਪਤ ਵਿੱਚ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਹਿਸਾਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਿਰਕਤ ਕਰਣਗੇ।
ਇਸ ਤੋਂ ਇਲਾਵਾ, ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਭਿਵਾਨੀ ਵਿੱਚ ਅਤੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨਾਰਨੌਲ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣਗੇ।
ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਸ੍ਰੀ ਕ੍ਰਿਸ਼ਣ ਲਾਲ ਮਿੱਢਾ ਵੀ ਜੀਂਦ ਵਿੱਚ ਆਯੋਜਿਤ ਤੀਜ ਸਮਾਰੋਹ ਵਿੱਚ ਹਿੱਸਾ ਲੈਣਗੇ।
ਟ੍ਰਾਂਸਪੋਰਟ ਮੰਤਰੀ ਨੇ ਅੰਬਾਲਾ ਕੈਂਟ ਦੇ ਬੱਸ ਅੱਡੇ ‘ਤੇ ਸੀਈਟੀ ਪ੍ਰੀਖਿਆ ਨੂੰ ਲੈ ਕੇ ਕੀਤੀ ਗਈ ਪ੍ਰਬੰਧਾਂ ਦਾ ਨਿਰੀਖਣ ਕੀਤਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਕਾਮਨ ਏਂਟ੍ਰੈਂਸ ਟੇਸਟ (ਸੀਈਟੀ) ਪ੍ਰੀਖਿਆ ਵਿੱਚ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਪ੍ਰੀਖਿਆਰਥੀਆਂ ਦੀ ਸਿਹਯੋਗ ਦੀ ਭਾਵਨਾ ਨਾਲ ਪ੍ਰੀਖਿਆ ਦਾ ਸਫਲ ਸੰਚਾਲਨ ਹੋ ਪਾਇਆ ਹੈ। ਉਨ੍ਹਾਂ ਨੇ ਅੱਜ ਸਵੇਰੇ 5 ਵਜੇ ਤੋਂ ਡਿਊਟੀ ‘ਤੇ ਤੈਨਾਤ ਰੋਡਵੇਜ਼ ਬੱਸ ਦੇ ਡਰਾਈਵਰਾਂ ਦੀ ਪਿੱਠ ਥਪਥਪਾਈ।
ਸ੍ਰੀ ਵਿਜ ਨੇ ਅੱਜ ਸੀਈਟੀ ਪ੍ਰੀਖਿਆ ਨੂੰ ਆਯੋਜਿਤ ਕਰਵਾਉਣ ਲਈ ਟ੍ਰਾਂਸਪੋਰਟ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਅੰਬਾਲਾ ਕੈਂਟ ਦੇ ਬੱਸ ਅੱਡੇ ‘ਤੇ ਨਿਰੀਖਣ ਕਰਨ ਦੇ ਬਾਅਦ ਮੀਡੀਆ ਪਰਸਨਸ ਨਾਲ ਗਲਬਾਤ ਕੀਤੀ।
ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੀਈਟੀ ਪ੍ਰੀਖਿਆ ਦੇ ਪ੍ਰੀਖਿਆਰਥੀਆਂ ਨੂੰ ਬੱਸ ਸੇਵਾ ਮਹੁਇਆ ਕਰਵਾਉਣ ਦੇ ਨਾਲ-ਨਾਲ ਆਮ ਜਨਤਾ ਲਈ ਵੀ ਟ੍ਰਾਂਸਪੋੋਰਟ ਸੇਵਾਵਾਂ ਮਹੁਇਆ ਕਰਵਾਉਣਾ ਵੱਡਾ ਟਾਸਕ ਸੀ। ਕਿਉਂਕਿ ਤੀਜ ਦਾ ਤਿਉਹਾਰ ਹੈ ਅਤੇ ਸ਼ਨੀਵਾਰ ਤੇ ਐਤਵਾਰ ਵੀ ਹੈ ਅਤੇ ਇੰਨ੍ਹਾਂ ਦਿਨਾਂ ਵਿੱਚ ਲੋਕ ਆਪਣੇ ਘਰਾਂ ਵਿੱਚ ਆਉਣ-ਜਾਣ ਲਈ ਜਿਆਦਾਤਰ ਟ੍ਰਾਂਸਪੋਰਟ ਸਹੂਲਤਾਂ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸੀਈਟੀ ਪ੍ਰੀਖਿਆਰਥੀਆਂ ਤੋਂ ਇਲਾਵਾ ਆਮ ਯਾਤਰੀਆਂ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੇ ਖੁਦ ਪ੍ਰੀਖਿਆਰਥੀਆਂ ਨਾਲ ਗੱਲ ਕੀਤੀ ਹੈ ਅਤੇ ਪ੍ਰੀਖਿਆਰਥੀਆਂ ਦੇ ਖਿਲੇ ਹੋਏ ਚਿਹਰੇ ਦੱਸ ਰਹੇ ਹਨ ਕਿ ਉਹ ਸਾਡੇ ਟ੍ਰਾਂਸਪੋਰਟ ਪ੍ਰਬੰਧਾਂ ਤੋਂ ਪੂਰੀ ਤਰ੍ਹਾ ਸੰਤੁਸ਼ਟ ਹਨ।
ਉਨ੍ਹਾਂ ਨੇ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਦਾ ਸਟਾਫ ਸਵੇਰੇ 5 ਵਜੇ ਤੋਂ ਆਪਣੀ ਡਿਊਟੀ ‘ਤੇ ਤੈਨਾਤ ਹੈ ਅਤੇ ਕਰਮਚਾਰੀਆਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਸਾਰੇ ਅਧਿਕਾਰੀ ਤੇ ਕਰਮਚਾਰੀ ਸੀਈਟੀ ਪ੍ਰੀਖਿਆ ਨੂੰ ਸਫਲ ਢੰਗ ਨਾਲ ਆਯੋਜਿਤ ਕਰਵਾਉਣ ਵਿੱਚ ਆਪਣੀ ਜਿਮੇਵਾਰੀ ਨੂੰ ਨਿਭਾ ਰਹੇ ਹਨ।
ਇਸ ਤਰ੍ਹਾ, ਸ੍ਰੀ ਵਿਜ ਨੇ ਇਸ ਦੇ ਬਾਅਦ ਇੱਕ ਬੱਸ ਵਿੱਚ ਚੜ ਕੇ ਪ੍ਰੀਖਿਆਥੀਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਦੀ ਪ੍ਰੀਖਿਆ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕੀਤੀ।
ਇਸ ਦੇ ਬਾਅਦ ਟ੍ਰਾਂਸਪੋਰਟ ਮੰਤਰੀ ਨੇ ਅੰਬਾਲਾ ਕੈਂਟ ਦੇ ਬੱਸ ਅੱਡੇ ਦੇ ਰਿਸੇਪਸ਼ਨ ‘ਤੇ ਜਾ ਕੇ ਵੀ ਕਰਮਚਾਰੀਆਂ ਦੇ ਹਾਜਿਰੀ ਰਜਿਸਟਰ ਨੂੰ ਚੈਕ ਕੀਤਾ ਅਤੇ ਸਾਰੀ ਤਰ੍ਹਾ ਨਾਲ ਸੰਤੁਸ਼ਟ ਪਾਇਆ। ਇੰਦਾਂ ਹੀ, ਬੱਸ ਅੱਡੇ ‘ਤੇ ਜਨਸੇਵਾ ਰੋਟੀ ਬੈਂਕ ਦਾ ਵੀ ਟ੍ਰਾਂਸਪੋਰਅ ਮੰਤਰੀ ਨੇ ਨਿਰੀਖਣ ਕੀਤਾ ਅਤੇ ਪਾਇਆ ਕਿ ਪ੍ਰੀਖਿਆਰਥੀਆਂ ਅਤੇ ਆਮ ਜਨਤਾ ਲਈ ਪੰਜ ਰੁਪਏ ਵਿੱਚ ਭੋ੧ਨ ਦੀ ਵਿਵਸਥਾ ਕੀਤੀ ਗਈ ਸੀ ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ।
ਰੇਡ ਕ੍ਰਾਸ ਦੀ ਬਦੌਲਤ ਨਾਰਨੌਲ ਵਿੱਚ ਦਿਵਆਂਗਾਂ ਨੂੰ ਮਿਲੀ ਪ੍ਰੀਖਿਆ ਕੇਂਦਰ ਤੱਕ ਸਹਿਜ ਪਹੁੰਚ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਆਯੋਜਿਤ ਆਮ ਯੋਗਤਾ ਪ੍ਰੀਖਿਆ (ਸੀਈਟੀ 2025) ਵਿੱਚ ਇੱਕ ਸ਼ਲਾਘਾਯੋਗ ਪਹਿਲ ਨੇ ਸਾਰਿਆਂ ਦਾ ਧਿਆਨ ਖਿੱਚਿਆ। ਜਿਲ੍ਹਾ ਰੇਡ ਕ੍ਰਾਸ ਕਮੇਟੀ ਨਾਰਨੌਲ ਦੇ ਸਵੈ ਸੇਵਕਾ ਨੇ ਦਿਵਆਂਗ ਪ੍ਰੀਖਿਆਰਥੀਆਂ ਲਈ ਇੱਕ ਮਨੁੱਖ ਸੇਤੂ ਦਾ ਕੰਮ ਕੀਤਾ। ਮਹੇਂਦਰਗੜ੍ਹ ਅਤੇ ਨਾਰਨੌਲ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਟ੍ਰਾਈਸਾਈਕਲ ਰਾਹੀਂ ਦੋਵਾਂ ਦਿਨ ਇੰਨ੍ਹਾਂ ਸਵੈਸੇਵਕਾਂ ਨੇ ਦਿਵਆਗ ਪ੍ਰੀਖਿਆਰਥੀਆਂ ਨੂੰ ਉਨ੍ਹਾਂ ਦੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ। ਨਾਗਰਿਕਾਂ ਨੇ ਇਸ ਸੰਵੇਦਨਸ਼ੀਲ ਅਤੇ ਸਮਾਵੇਸ਼ੀ ਸੋਚ ਪ੍ਰਤੀ ਪ੍ਰਸੰਸਾ ਵਿਅਕਤੀ ਕੀਤੀ।
ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਦੇ ਮਾਰਗਦਰਸ਼ਨ ਵਿੱਚ ਇਹ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ। ਪ੍ਰੀਖਿਆ ਕੇਂਦਰਾਂ ‘ਤੇ ਜਿਲ੍ਹਾ ਰੈਡ ਕ੍ਰਾਸ ਕਮੇਟੀ ਦੇ ਸਵੈ ਸੇਵਕ ਪੂਰੀ ਮੁਸਤੈਦੀ ਨਾਲ ਦੂਜੇ ਦਿਨ ਵੀ ਮੌਜੂਦ ਸਨ। ਇੰਨ੍ਹਾਂ ਸਮਰਪਿਤ ਸਵੈ ਸੇਵਕਾਂ ਨੇ ਟ੍ਰਾਏਸਾਈਕਰਲ ਦੀ ਵਰਤੋ ਕਰਦੇ ਹੋਏ, ਦਿਅਵਾਂਗ ਪ੍ਰੀਖਿਆਰਥੀਆਂ ਨੂੰ ਕੇਂਦਰ ਦੇ ਪ੍ਰਵੇਸ਼ ਦਰਵਾਜੇ ਤੱਕ ਸੁਰੱਖਿਅਤ ਪਹੁੰਚਾਇਆ। ਇਹ ਸੇਵਾਭਾਵ ਅਤੇ ਸਮਰਪਣ ਦਿਵਆਂਗ ਪ੍ਰੀਖਿਆਰਥੀਆਂ ਦੀ ਸਮੀਖਿਆ ਦੇਣ ਲਈ ਇੱਕ ਅਨੁਕੂਲ ਮਾਹੌਲ ਪ੍ਰਦਾਨ ਕਰਨ ਵਿੱਚ ਸਹਾਇਕ ਰਿਹਾ, ਜਿਸ ਨਾਲ ਉਹ ਬਿਨ੍ਹਾ ਕਿਸੇ ਰੁਕਾਵਟ ਦੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕੇ।
ਪੰਚਕੂਲਾ ਸਥਿਤ ਪੰਚਕਮਲ ਵਿੱਚ ਮੁੱਖ ਮੰਤਰੀ ਨੇ ਸੁਣਿਆ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਮਨ ਕੀ ਬਾਤ ਪ੍ਰੋਗਰਾਮ
ਚੰਡੀਗੜ੍ਹ ( ਜਸਟਿਸ ਨਿਊਜ਼ ) ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸੀਈਟੀ ਨੂੰ ਸਪੰਨ ਕਰਾਉਣ ਲਈ ਹਰਿਆਣਾ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਟੀਮ ਵਜੋ ਕੰਮ ਕੀਤਾ ਹੈ। ਇਸ ਲਈ ਇਹ ਆਯੋਜਨ ਪਰਵ ਦਾ ਰੂਪ ਬਣ ਗਿਆ ਹੈ। ਮੁੱਖ ਮੰਤਰੀ ਨੇ ਇਹ ਗੱਲ ਅੱਜ ਪੰਚਕੂਲਾ ਵਿੱਚ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਹੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਚਕੂਲਾ ਸਥਿਤ ਪੰਚਕਮਲ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਨਣ ਲਈ ਪਹੁੰਚੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹਰ ਮਹੀਨੇ ਦੇ ਆਖੀਰੀ ਐਤਵਾਰ ਨੂੰ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੀ ਪ੍ਰਤਿਭਾਵਾਂ (ਅਜਿਹੀ ਸਖਸ਼ੀਅਤ ਜਿਨ੍ਹਾਂ ਨੇ ਸਮਾਜ ਅਤੇ ਦੇਸ਼ ਲਈ ਚੰਗਾ ਕੰਮ ਕੀਤਾ ਹੈ) ਅਤੇ ਸਭਿਆਚਾਰ ਆਦਿ ਦੇ ਸਬੰਧ ਵਿੱਚ ਦੇਸ਼ਵਾਸੀਆਂ ਨੂੰ ਜਾਣੂ ਕਰਵਾਉਂਦੇ ਹਨ। ਇਸ ਨਾਲ ਦੇਸ਼ ਨੂੰ ਪੇ੍ਰਰਣਾ ਮਿਲਦੀ ਹੈ। ਮਨ ਕੀ ਬਾਤ ਦਾ ਪ੍ਰੋਗਰਾਮ ਗਿਆਨਵਰਧਕ ਹੈ।
ਸੀਈਟੀ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੈ ਅਜਿਹੀ ਵਿਵਸਥਾਵਾਂ ਕੀਤੀਆਂ ਜਿਸ ਨਾਲ ਉਮੀਦਵਾਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਉਹ ਖੁਸ਼ਨੁਮਾ ਮਾਹੌਲ ਵਿੱਚ ਪੀ੍ਰਖਿਆ ਦੇਣ। ਉਨ੍ਹਾਂ ਨੇ ਕਿਹਾ ਕਿਚਾ ਕਿ ਚਾਹੇ ਪ੍ਰਸਾਸ਼ਨਿਕ ਅਧਿਕਾਰੀ ਹੋਣ, ਪੁਲਿਸ ੧ਾਂ ਰੋਡਵੇਜ਼ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹੋਣ ਸਾਰਿਆਂ ਨੇ ਇੱਕ ਟੀਮ ਵਜੋ ਕੰਮ ਕੀਤਾ। ਇਸ ਤੋਂ ਇਲਾਵਾ, ਉਮੀਦਵਾਰਾਂ ਦੇ ਮਾਂਪਿਆਂ ਅਤੇ ਹੋਰ ਲੋਕਾਂ ਨੇ ਵੀ ਕਈ ਥਾਵਾਂ ‘ਤੇ ਛਬੀਲਾਂ ਲਗਾਈਆਂ। ਇਸ ਵਾਰ ਸੀਈਟੀ ਨੂੰ ਹਰਿਆਣਾ ਨੇ ਇੱਕ ਪਰਵ ਬਣਾ ਦਿੱਤਾ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਣ ਅੱਤਰੇ ਸਮੇਤ ਹੋਰ ਮਾਣਯੋਗ ਮੌਜੂਦ ਰਹੇ।
ਪ੍ਰੀਖਿਆ ਸ਼ੁਰੂ ਹੁੰਦੇ ਹੀ ਨਿਰੀਖਣ ਲਈ ਪ੍ਰੀਖਿਆ ਕੇਂਦਰ ਪਹੁੰਚੇ ਐਸਐਸਸੀ ਕਮਿਸ਼ਨ ਦੇ ਚੇਅਰਮੈਨ ਹਿੰਮਤ ਸਿੰਘ
ਚੰਡੀਗੜ੍ਹ ( ਜਸਟਿਸ ਨਿਊਜ਼ )ਆਮ ਯੋਗਤਾ ਪ੍ਰੀਖਿਆ (ਸੀਈਟੀ) ਦੇ ਦੂਜੇ ਦਿਨ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਅੱਜ ਸਵੇਰੇ ਪ੍ਰੀਖਿਆ ਸ਼ੁਰੂ ਹੁੰਦੇ ਹੀ ਰੋਹਤਕ ਸਿਥਤ ਗੌੜ ਬ੍ਰਾਹਮਣ ਸੈਂਟਰਲ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਪਹੁੰਚ ਕੇ ਪ੍ਰੀਖਿਆ ਕੇਂਦਰ ਦੀ ਵਿਵਸਥਾਵਾਂ ਦਾ ਜਾਇਜਾ ਲਿਆ। ਪ੍ਰੀਖਿਆ ਕੇਂਦਰ ਦੇ ਨਿਰੀਖਣ ਦੌਰਾਨ ਰੋਹਤਕ ਦੇ ਡਿਪਟੀ ਕਮਿਸ਼ਨਰ ਧਰਮੇਂਦਰ ਸਿੰਘ ਵੀ ਉਨ੍ਹਾਂ ਦੇ ਨਾਲ ਰਹੇ।
ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਤੇ ਡਿਪਟੀ ਕਮਿਸ਼ਨਰ ਧਰਮੇਂਦਰ ਸਿੰਘ ਨੇ ਪ੍ਰੀਖਿਆ ਕੇਂਦਰ ਵਿੱਚ ਉਮੀਦਵਾਰਾਂ ਤੇ ਡਿਊਟੀ ਦੇਣ ਵਾਲੇ ਸਟਾਫ ਨਾਲ ਵੀ ਗਲਬਾਤ ਕੀਤੀ। ਪ੍ਰੀਖਿਆ ਕੇਂਦਰ ਦੀ ਵਿਵਸਥਾਵਾਂ ਨੂੰ ਲੈ ਕੇ ਦੋਵਾਂ ਅਧਿਕਾਰੀਆਂ ਨੇ ਸੰਤੁਸ਼ਟੀ ਜਤਾਈ। ਇਸ ਦੇ ਬਾਅਦ ਚੇਅਰਮੈਨ ਆਮ ਬੱਸ ਅੱਡੇ ਰੋਹਤਕ ਵੀ ਪਹੁੰਚੇ। ਇੱਥੇ ਉਨ੍ਹਾਂ ਨੇ ਟ੍ਰਾਂਸਪੋਰਟ ਵਿਵਸਥਾ ਦਾ ਵੀ ਜਾਇਜਾ ਲਿਆ। ਪ੍ਰੀਖਿਆ ਦੇਣ ਆਏ ਉਮੀਦਵਾਰਾਂ ਨਾਲ ਗਲਬਾਤ ਵੀ ਕੀਤੀ। ਉਨ੍ਹਂਾਂ ਨੇ ਖੁਦ ਉਮੀਦਵਾਰ ਬਣ ਕੇ ਸੇਵਾ ਡਾਇਲ 112 ‘ਤੇ ਫੋਨ ਕੀਤਾ। ਦੂਜੇ ਪਾਸੇ ਉਨ੍ਹਾਂ ਨੇ ਸਕਾਰਾਤਮਕ ਜਵਾਬ ਮਿਲਿਆ ਤਾਂ ਉਹ ਇਸ ਸਹੂਲਤ ਨੂੰ ਲੈ ਕੇ ਵੀ ਸੰਤੁਸ਼ਟੀ ਹੋ ਗਏ ਅਤੇ ਮੌਕੇ ‘ਤੇ ਮੌਜੂਦ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵੀ ਇਸ ਤਰ੍ਹਾ ਦੀ ਸੇਵਾਵਾਂ ਦੀ ਵਰਤੋ ਕਰਨ। ਇਸ ਤੋਂ ਇਲਾਵਾ ਉਨ੍ਹਂਾਂ ਨੇ ਰੋਹਤਕ ਦੇ ਹੀ ਰਾਜੀਵ ਗਾਂਧੀ ਖੇਡ ਸਟੇਡੀਅਮ ਵਿੱਚ ਜਾ ਕੇ ਸ਼ਟਲ ਬੱਸ ਸੇਵਾ ਦਾ ਵੀ ਨਿਰੀਖਣ ਕੀਤਾ। ਇੱਥੋਂ ਉਮੀਦਵਾਰਾਂ ਨੂੰ ਸ਼ਟਲ ਬੱਸ ਸੇਵਾ ਰਾਹੀਂ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਲਗਭਗ 100 ਬੱਸਾਂ ਸ਼ਟਲ ਸੇਵਾ ਲਈ ਸੰਚਾਲਿਤ ਕੀਤੀਆਂ ਗਈਆਂ ਹਨ। ਪੂਬੇ ਜਿਲ੍ਹਾ ਨੂੰ 13 ਰੂਟਾਂ ਵਿੱਚ ਵੰਡਿਆ ਗਿਆ ਹੈ, ਜਿੱਥੇ ਸ਼ਟਲ ਸੇਵਾਵਾਂ ਸੰਚਾਲਿਤ ਹੋ ਰਹੀਆਂ ਹਨ। ਇਸੀ ਦੌਰਾਨ ਜੀਐਮ ਰੋਡਵੇਜ਼ ਵਿਪਿਨ ਕੁਮਾਰ ਮੌਜੂਦ ਸਨ।
Leave a Reply